ਲੁਧਿਆਣਾ ਦੇ ਮੁਹੱਲਾ ਮਨੋਹਰ ਨਗਰ ਨੇੜੇ ਧੂਰੀ ਫਾਟਕ ਗੁਡ ਸਾਲਟ ਮਿਨਿਸਟਰੀਜ ਵਲੋਂ ਕ੍ਰਿਸਮਸ ਦੇ ਪਵਿੱਤਰ ਤਿਉਹਾਰ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਰਨੀ ਕਮੇਟੀ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਫਰਜ ਹੈ ਅਤੇ ਸਾਰੇ ਧਰਮ ਸਾਨੂੰ ਪਿਆਰ ਸ਼ਾਂਤੀ ਅਤੇ ਮੁਹੱਬਤ ਦਾ ਸੰਦੇਸ਼ ਦੇਂਦੇ ਹਨ। ਸਮਾਗਮ ਵਿੱਚ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਅਤੇ ਕੰਬਲ ਵੀ ਤਕਸੀਮ ਕੀਤੇ ਅਤੇ ਨਰ ਸੇਵਾ ਨਰਾਇਣ ਸੇਵਾ ਦੇ ਵਾਕ ਅਨੁਸਾਰ ਮਨੁਖਤਾ ਦੀ ਸੇਵਾ ਨੂੰ ਮਹਾਨ ਦੱਸਿਆ।

0 Comments